ਇਸ ਪੁਸਤਕ ਵਿਚ ੧੭੦੮ ਈਸਵੀ ਤੋਂ ਲੈ ਕੇ ੧੭੧੬ ਈਸਵੀ ਤਕ ਦਾ ਸੰਖੇਪ ਇਤਿਹਾਸ ਬੰਦ ਹੈ। ਖਾਲਸਾ ਪੰਥ ਦੀ ਉਸਾਰੀ ਇਸ ਸਮੇਂ ਵਿਚ ਸਿੰਘਾਂ ਦੇ ਖੂਨ, ਮਿੱਝ ਤੇ ਹੱਡੀਆਂ ਨਾਲ ਹੋਈ। ਬਾਬਾ ਬੰਦਾ ਸਿੰਘ , ਬਾਬਾ ਬਿਨੋਦ ਸਿੰਘ, ਭਾਈ ਬਾਜ ਸਿੰਘ, ਭਾਈ ਫਤਹ ਸਿੰਘ ਆਦਿ ਇਸ ਸਮੇਂ ਦੇ ਪ੍ਰਸਿੱਧ ਸ਼ਹੀਦ ਹੋ ਗੁਜ਼ਰੇ ਹਨ। ਇਨ੍ਹਾਂ ਦੀਆਂ ਘਾਲਾਂ ਸਿਖ-ਜਗਤ ਵਿਚ ਸ਼ਹੀਦਾਂ ਲਈ ਪ੍ਰੇਰਨਾ ਦੇਂਦੀਆਂ ਰਹਿਣਗੀਆਂ।