ਇਹ ਨਾਵਲ ਅਠ੍ਹਾਰਵੀਂ ਸਦੀ ਦੇ ਸਿਖ ਇਤਿਹਾਸ ਦੇ ਮੁੱਢਲੇ ਚਾਰ ਦਹਾਕਿਆਂ ਦੇ ਲਹੂ-ਵੀਟਵੇਂ ਇਤਿਹਾਸ ਨੂੰ ਚਿਤਰਣ ਦਾ ਇਕ ਨਿਵੇਕਲਾ ਉੱਦਮ ਹੈ । ਇਹ ਨਾਵਲ ਇਤਿਹਾਸ ਦਾ ਉਨ੍ਹਾਂ ਵੇਰਵਿਆਂ ਨੂੰ ਚਿਤਰਦਾ ਹੈ, ਜੋ ਇਤਿਹਾਸ-ਰਚਨਾਵਾਂ ਵਿਚ ਉਪਲਬਧ ਨਹੀਂ ਹੁੰਦੇ । ਇਸ ਨਾਵਲੀ ਬ੍ਰਿਤਾਂਤ ਵਿਚ ਕੋਮਲ ਅਹਿਸਾਸ ਹਨ, ਜਜ਼ਬੇ ਹਨ, ਜੋਸ਼ ਹੈ, ਕੁਰਬਾਨੀ ਹੈ; ਪਰ ਸਭ ਤੋਂ ਵੱਧ ਅਹਿਮ ਗੱਲ, ਸੰਕਟ-ਗ੍ਰਸਤ ਸਥਿਤੀਆਂ ਵਿਚੋਂ ਬਾਹਰ ਨਿਕਲਣ ਲਈ ਗੰਭੀਰ ਤੇ ਸੂਝਮਈ ਅੰਤਰ-ਦ੍ਰਿਸ਼ਟੀ ਹੈ ।