ਇਸ ਨਾਵਲ ਵਿਚ ਨਾਵਲਕਾਰ ਨੇ ਇਹੋ ਜਿਹੀ ਕਹਾਣੀ ਪੇਸ਼ ਕੀਤੀ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਠਾਰ੍ਹਵੀਂ ਸਦੀ ਵਿਚ ਸਿੱਖਾਂ ਦੀ ਜਦੋ-ਜਹਿਦ ਵਿਚ ਮੁਸਲਮਾਨ ਤੇ ਹਿੰਦੂ ਵੀ ਸ਼ਾਮਲ ਸਨ । ਇਹ ਕਿਸੇ ਇਕ ਫਿਰਕੇ ਦੇ ਅਧਿਕਾਰਾਂ ਤੇ ਹੱਕਾਂ ਲਈ ਲੜਾਈ ਨਹੀਂ ਸੀ, ਸਗੋਂ ਸਮੁੱਚੀ ਜਨਤਾ ਲਈ ਲੜਾਈ ਸੀ । ਅਠਾਰ੍ਹਵੀਂ ਸਦੀ ਦੇ ਅੱਧ ਵਿਚ ਪੰਜਾਬ ਵਿਚ ਜਿਸ ਤਰ੍ਹਾਂ ਦਾ ਜੀਵਨ ਸੀ, ਨਾਵਲਕਾਰ ਨੇ ਉਹਦੀ ਇਹ ਤਸਵੀਰ ਖਿੱਚੀ ਹੈ ।