ਇਹ ਨਾਵਲ ਅਠਾਰ੍ਹਵੀਂ ਸਦੀ ਦੀਆਂ ਇਤਿਹਾਸਕ ਘਟਨਾਵਾਂ ਨੂੰ ਆਧਾਰ ਬਣਾ ਕੇ ਅਤੇ ਉਨ੍ਹਾਂ ਦੇ ਨਾਲ ਕਲਪਤ ਪਾਤਰਾਂ ਨੂੰ ਸਾਹਮਣੇ ਲਿਆ ਕੇ ਸੱਚਾਈ ਦੇ ਯਥਾਰਥ ਰੂਪ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਹੈ । ਇਹ ਨਾਵਲ ਇਕ ਮੁਟਿਆਰ, ਜੀਤੋ ਨੂੰ ਚੁੱਕੇ ਜਾਣ, ਉਸ ਦੇ ਕਸ਼ਟਾਂ ਅਤੇ ਅੰਤ ਵਿਚ ਉਸ ਨੂੰ ਮੁਕਤ ਕਰਾਏ ਜਾਣ ਦੀ ਕਹਾਣੀ ਹੈ ।