ਇਸ ਨਾਵਲ ਵਿਚ ਚੜ੍ਹਦੀ ਕਲਾ ਵਾਲਿਆਂ ਦਾ ਜੀਵਨ ਚਿਤਰਿਆ ਹੈ । ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿਚੋਂ ਕਈ ਬੇਇਮਾਨ, ਖੁਦਗਰਜ਼ ਤੇ ਕੌਮ-ਘਾਤਕ, ਦੇਸ਼ ਧਰੋਹੀ ਰਾਜ ਤਬਾਹ ਕਰਨ ਲੱਗ ਪਏ ਤੇ ਦੂਜੇ ਪਾਸੇ ਸਾਰੇ ਹੀ ਕੁਰਬਾਨੀ ਵਾਲੇ ਲੋਕ ਚੜ੍ਹਦੀ ਕਲਾ ਵਿਚ ਰਹਿ ਕੇ ਅਵਸਥਾ ਨੂੰ ਬਦਲਣ ਦਾ ਯਤਨ ਕਰਦੇ ਹਨ । ਇਸ ਵਿਚ ਨਾਵਲਕਾਰ ਨੇ ਪੰਜਾਬ ਦੀ ਅਧੋਗਤੀ ਵਿਚ ਵੀ ਚੜ੍ਹਦੀ ਕਲਾ ਵਿਚ ਰਹਿਣ ਵਾਲਿਆਂ ਦਾ ਜੀਵਨ ਚਿਤਰਿਆ ਹੈ ।