ਇਹ ਨਾਵਲ ਸਿੱਖ ਲਹਿਰ ਦੀ ‘ਪਰਖ ਦੀ ਘੜੀ’ ਨੂੰ ਚਿਤਰਣ ਵਾਲਾ ਇਕ ਸ਼ਾਹਕਾਰ ਹੈ, ਜਿਸਦੇ ਚਿਤਰਪੱਟ ਤੇ ਸਮਕਾਲੀ ਸਿੱਖ ਸਮਾਜ ਤੇ ਸਿੱਖ ਸੂਰਮਗਤੀ ਦਾ ਇਕ ਬਹੁਰੰਗਾ ਚਿੱਤਰ ਉਘੜਦਾ ਹੈ । ਇਸਜੇ ਹਲਕੇ ਫਿੱਕੇ ਤੇ ਗੂੜ੍ਹੇ ਰੰਗ ਕੋਮਲ ਅਹਿਸਾਸਾਂ, ਬਹਾਦਰੀ ਤੇ ਕੁਰਬਾਨੀ ਨੂੰ ਪੇਸ਼ ਕਰ ਕੇ ਇਸਨੂੰ ਯਥਾਰਥ ਰੰਗਣ ਦਿੰਦੇ ਹਨ । ਨਾਇਕ ਫ਼ਤਹਿ ਸਿੰਘ ਵੱਲੋਂ ਹਰ ਸੰਕਟ ਸਥਿਤੀ ਸਮੇਂ ਸਹਿਯੋਗੀ ਨੌਜਵਾਨਾਂ ਦੀ ਰਾਏ ਜਾਣਨ ਉਪਰੰਤ ਸੁਚੱਜਾ ਫੈਸਲਾ ਲੈਣ ਦੀ ਯੋਗਤਾ ਅਜੋਕੀ ਸਥਿਤੀ ਦੇ ਯਥਾਰਥ ਨਾਲ ਨਿਪਟਣ ਲਈ ਵੀ ਪ੍ਰੇਰਨਾਦਾਇਕ ਹੋ ਸਕਦੀ ਹੈ ।