ਇਹ ਨਾਵਲ ਅਠਾਰ੍ਹਵੀਂ ਸਦੀ ਦੇ ਉਸ ਮਹਾਨ ਇਨਕਲਾਬ ਵਿਚੋਂ ਉਲੀਕਿਆ ਗਿਆ ਹੈ, ਜਿਸ ਨੇ ਮੁਗਲ-ਸਾਮਰਾਜ ਦੀਆਂ ਜੜਾਂ ਪੁੱਟ ਵਗਾਹੀਆਂ ਸਨ । ਉਸ ਸਦੀ ਦੇ ਪੰਜਾਬੀਆਂ ਦਾ ਜੀਵਨ ਚਮਤਕਾਰੀ – ਰੂਪ ਵਿਚ ਸਾਹਮਣੇ ਆਇਆ ਅਤੇ ਉਨ੍ਹਾਂ ਕੇਵਲ ਬੀਰਤਾ ਅਤੇ ਧੀਰਤਾ ਦੇ ਮੈਦਾਨ ਵਿਚ ਹੈਰਾਨ ਕਰ ਦੇਣ ਵਾਲੇ ਕਾਰਨਾਮੇ ਹੀ ਨਹੀਂ ਵਿਖਾਏ; ਸਗੋਂ ਧਰਮ ਨੂੰ ਸੰਸਾਰ ਦੇ ਸਾਹਮਣੇ ਆਦਰਸ਼ ਰੂਪ ਵਿਚ ਵੀ ਪੇਸ਼ ਕੀਤਾ । ਅਜਿਹੇ ਜਿਆਲੇ ਵੀਰ – ਪੁਰਸ਼ਾਂ ਦੇ ਮਹਾਨ-ਫ਼ਖਰ-ਯੋਗ ਕਾਰਨਾਮਿਆਂ ਨੂੰ ਨਾਵਲਕਾਰ ਨੇ ਇਸ ਨਾਵਲ ਵਿਚ ਸ਼ਰੰਖਲਾਬਧ ਕਰਕੇ ਪੇਸ਼ ਕੀਤਾ ਹੈ ।