ਸਿੱਖ ਕੌਮ ਦਾ ਇਤਿਹਾਸਕ ਵਿਰਸਾ ਸ਼ਹਾਦਤਾਂ ਦੀ ਇਕ ਲੰਮੀ ਦਾਸਤਾਨ ਹੈ । ਇਹ ਪੁਸਤਕ ਲਹੂ – ਭਿੱਜੇ ਇਤਿਹਾਸ ਦੇ ਮਹਾਨ ਨਾਇਕਾਂ ਦੇ ਅਦੁੱਤੀ ਜੀਵਨ ਕਾਰਨਾਮਿਆਂ ਨੂੰ ਅੰਕਿਤ ਕਰਨ ਦਾ ਇਕ ਜਤਨ ਹੈ ਤੇ ਉਨ੍ਹਾਂ ਦੀ ਬੇ-ਮਿਸਾਲ ਕੁਰਬਾਨੀ ਪ੍ਰਤਿ ਇਕ ਸ਼ਰਧਾਂਜਲੀ ਹੈ, ਜਿਨ੍ਹਾਂ ਦੇ ਉੱਚ ਜੀਵਨ-ਆਦਰਸ਼ ਅਣਖ ਤੇ ਸ੍ਵੈ-ਮਾਣ ਵਾਲੇ ਜੀਵਨ ਲਈ ਹਮੇਸ਼ਾ ਵਾਸਤੇ ਪ੍ਰੇਰਨਾ-ਸਰੋਤ ਹਨ ।