ਇਸ ਪੁਸਤਕ ਵਿਚ ਲੇਖਕ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ । ਇਸ ਪੁਸਤਕ ਵਿਚ ਭਾਈ ਤਾਰੂ ਸਿੰਘ ਦੇ ਉਪਕਾਰੀ ਜੀਵਨ ਅਤੇ ਸ਼ਹੀਦੀ ਦੇ ਕਾਂਡ ਤੋਂ ਪਹਿਲੇ ਦੋ ਕਾਂਡ ਵੀ ਹਨ ਜਿਨ੍ਹਾਂ ਵਿਚ ਪ੍ਰਭੂ-ਭਗਤੀ ਵਿਚ ਰੰਗੀਜਿਆ ਖਾਲਸਾ; ਹੱਠੀ, ਜਪੀ ਤੇ ਤਪੀ ਖਾਲਸਾ; ਸੂਰਬੀਰ, ਨਿਡਰ, ਨਿਰਮਾਣ, ਨਿਸ਼ਕਾਮ ਤੇ ਸਰਬੱਤ ਦਾ ਭਲਾ ਚਾਹੁਣ ਵਾਲਾ ਉਪਕਾਰੀ ਖਾਲਸਾ ਅਤੇ ਦੇਸ ਧਰਮ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲਾ ਖਾਲਸਾ ਕਿਨ੍ਹਾਂ ਹਾਲਾਤਾਂ ਵਿਚ ਪ੍ਰਗਟਿਆ, ਇਸ ਤੱਥ ਨੂੰ ਸਮਝਣ ਲਈ ਇਹ ਦੋਵੇਂ ਕਾਂਡ ਵੀ ਜ਼ਰੂਰੀ ਹਨ ।