ਇਸ ਪੁਸਤਕ ਵਿਚ ਜਾਬਰ ਮੁਗਲ ਰਾਜ ਵਿਚ ਸਿੰਘਾਂ ’ਤੇ ਹੋਏ ਅਤਿਆਚਾਰ ਦੀ ਦਾਸਤਾਨ ਹੈ । ਜਦੋਂ ਜ਼ੁਲਮੋਂ-ਸਿੱਤਮ ਦੀ ਹੱਦ ਹੋ ਜਾਏ, ਤਾਂ ਤਖ਼ਤ ਪਲਟਣ ਵਿਚ ਬਹੁਤਾ ਚਿਰ ਨਹੀਂ ਲੱਗਦਾ, ਭਾਵੇਂ ਜ਼ਾਲਮ ਕਿੰਨਾਂ ਵੀ ਤੱਕੜਾ ਕਿਉਂ ਨ ਹੋਵੇ । ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਛੋਟੇ ਘੱਲੂਘਾਰੇ ਤੱਕ ਦੇ ਲਹੂ-ਵੀਟਵੇਂ ਇਤਿਹਾਸ ਨੂੰ ਸਮਕਾਲੀ ਫ਼ਾਰਸੀ ਸਰੋਤਾਂ ਦੇ ਆਧਾਰ ’ਤੇ ਪ੍ਰਸਤੁਤ ਕਰਦੀ ਹੈ, ਜਿਸ ਵਿਚੋਂ ਖ਼ਾਲਸੇ ਦੇ ਜਲਾਲੀ ਰੂਪ ਦਾ ਪ੍ਰਗਟਾਵਾ ਹੁੰਦਾ ਹੈ ।