ਇਹ ਪੁਸਤਕ 18ਵੀਂ ਸਦੀ ਦੇ ਲਹੂ-ਵੀਟਵੇਂ ਸਿੱਖ ਇਤਿਹਾਸ ਦੀ ਰੌਂਗਟੇ ਖੜੇ ਕਰਨ ਵਾਲੀ ਦਾਸਤਾਨ ਹੈ । ਇਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਸ਼ੁਰੂ ਕਰ ਕੇ ਸਿੱਖ ਮਿਸਲਾਂ ਤੱਕ ਦਾ ਸਿਲਸਿਲੇਵਾਰ ਮੁਕੰਮਲ ਇਤਿਹਾਸ ਦਿੱਤਾ ਗਿਆ ਹੈ । ਪ੍ਰਾਥਮਿਕ ਤੇ ਸਮਕਾਲੀ ਸਰੋਤਾਂ ਦੇ ਆਧਾਰ ’ਤੇ ਲਿਖਿਆ ਇਹ ਬ੍ਰਿਤਾਂਤ ਸਿੱਖ ਸ਼ਹਾਦਤਾਂ ਤੇ ਘੱਲੂਘਾਰਿਆਂ ਦਾ ਵਿਸਤ੍ਰਿਤ ਬਿਉਰਾ ਪ੍ਰਸਤੁਤ ਕਰਦਾ ਹੈ ।