ਸਿੱਖ ਲਹਿਰ ਦੀਆਂ ਲਹੂ-ਭਿੱਜੀਆਂ ਸ਼ਹਾਦਤਾਂ ਦੀ ਦਾਸਤਾਨ ਵਿੱਚ ਕਾਹਨੂੰਵਾਨ ਦੇ ਛੰਭ ਵਿਚ ਵਾਪਰੇ ਪਹਿਲੇ ਘੱਲੂਘਾਰੇ (੨ ਜੂਨ, ੧੭੪੬) ਦਾ ਵਿਸ਼ੇਸ਼ ਸਥਾਨ ਹੈ । ਲਾਹੌਰ ਦਰਬਾਰ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਮਪਤ ਰਾਏ ਦੇ ਸਿੱਖਾਂ ਹੱਥੋਂ ਮਾਰੇ ਜਾਣ ’ਤੇ ਸਿੱਖਾਂ ਨੂੰ ਸਫਾ-ਹਸਤੀ ਤੋਂ ਮਿਟਾ ਦੇਣ ਦੀ ਕਸਮ ਖਾਧੀ ਤੇ ਇਹ ਘੱਲੂਘਾਰਾ ਉਸਦੀ ਜ਼ਿੱਦ ਤੇ ਹੰਕਾਰ ਦਾ ਸਿੱਟਾ ਸੀ । ਇਸ ਘੱਲੂਘਾਰੇ ਵਿਚ ਤਕਰੀਬਨ ੧੨੦੦੦ ਤੋਂ ੧੫੦੦੦ ਸਿੰਘ ਸ਼ਹੀਦ ਹੋਏ ਸਨ । ਇਹ ਪੁਸਤਕ ਸਮਕਾਲੀ ਫਾਰਸੀ ਸਰੋਤਾਂ ਦੇ ਆਧਾਰ ’ਤੇ ਮੁਸਲਮਾਨਾਂ ਅਤੇ ਸਿੱਖਾਂ, ਦੋਹਾ ਪਾਸਿਆਂ ਦੀ ਤਸਵੀਰ-ਕਸ਼ੀ ਕਰਦੀ ਹੈ ਤੇ ਜੋ ਕੁਝ ਉਸ ਸਮੇਂ ਵਾਪਰਿਆ ਉਸਨੂੰ ਪੂਰੀ ਸੁਹਿਰਦਤਾ ਨਾਲ ਬਿਆਨ ਕਰਦੀ ਹੈ ।