ਇਸ ਕਿਤਾਬ ਵਿਚ ਵਿਚਾਰੇ ਗਏ ਚਰਿੱਤਰ ਸਿੱਖੀ ਸਿਦਕ ਦਾ ਜਿਉਂਦਾ-ਜਾਗਦਾ ਨਮੂਨਾ ਹਨ ਜੋ ਸਾਡਾ ਅੱਜ ਵੀ ਮਾਰਗ-ਦਰਸ਼ਨ ਕਰਦੇ ਹਨ। ਉਨ੍ਹਾਂ ਦਾ ਜ਼ਿਕਰ ਕਰਦਿਆਂ ਜਿਹੜੇ ਹਾਲਾਤਾਂ ਵਿੱਚੋਂ ਉਹ ਨਿਕਲੇ ਤੇ ਜਿਹੜੇ ਦੁਖਾਂ ਨੂੰ ਉਨ੍ਹਾਂ ਆਪਣੇ ਸਰੀਰ ’ਤੇ ਹੰਢਾਇਆ, ਉਹ ਸਾਨੂੰ ਆਪਣਾ ਸਿਰ ਉੱਚਾ ਕਰਕੇ ਜਿਊਣ ਵਾਸਤੇ ਬਲ ਵੀ ਬਖਸ਼ਦੇ ਹਨ ਤੇ ਜੀਵਨ-ਜਾਚ ਵੀ। ਬੱਚੇ ਇਸ ਵਿੱਚ ਦਿੱਤੇ ਚਿੱਤਰਾਂ ਵਿੱਚ ਰੰਗ ਭਰ ਕੇ ਉਨ੍ਹਾਂ ਸਿੱਖਾਂ ਨਾਲ ਸਾਂਝ ਪਾ ਸਕਦੇ ਹਨ।