ਹਥਲੀ ਪੁਸਤਕ ਅੱਜ ਦੀ ਪਨ੍ਹੀਰੀ ਨੂੰ ‘ਸਿੱਖ ਰਹਿਤ ਮਰਯਾਦਾ’ ਨਾਲ ਇੱਕ ਨਵੀਂ ਸਮਝ ਰਾਹੀਂ ਰੂ-ਬ-ਰੂ ਕਰਾਉਣ ਦਾ ਜਤਨ ਹੈ। ਆਸ ਹੈ ਕਿ ਦੁਨੀਆਂ ਭਰ ਵਿੱਚ ਲੱਗ ਰਹੇ ਗੁਰਮਤਿ ਕੈਂਪਾਂ ਦੌਰਾਨ ਬੱਚਿਆਂ ਦੀਆਂ ਕਹੀਆਂ-ਅਣਕਹੀਆਂ ਗੱਲਾਂ ਨਾਲ ਹੋਰ ਡੂੰਘੀ ਸਾਂਝ ਪਾਉਣ ਲਈ ਇਹ ਪੁਸਤਕ ਵਲੰਟੀਅਰ ਵੀਰਾਂ-ਭੈਣਾਂ ਲਈ ਸਹਾਇਕ ਹੋਵੇਗੀ। ਨਾਲ ਹੀ ਇਹ ਗੁਰਮਤਿ ਦੇ ਰਾਹ ’ਤੇ ਚਲਣ ਵਾਲੇ ਬੱਚਿਆਂ ਦੀ ਯਾਤਰਾ ਸੁਖਾਵੀ ਬਣਾਏਗੀ। ਲੋੜ ਹੈ ਇਸ ਯਾਤਰਾ ਨੂੰ ਸ਼ੁਰੂ ਕਰਨ ਦੀ – ਹੁਣੇ ਤੇ ਇਥੇ।