ਮਾਝੇ ਦੀ ਧੁੰਨੀ ਵਿਚ ਵੱਸਿਆ ਨਗਰ ‘ਪੱਟੀ’ ਪੁਰਾਤਨ ਇਤਿਹਾਸ ਦਾ ਵੱਡਾ ਹਿੱਸਾ ਆਪਦੀ ਬੁਕੱਲ ਵਿਚ ਸਮੇਟੀ ਬੈਠਾ ਹੈ । ਇਸ ਨਗਰ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਅਤੇ ਕੌਤਕ ਬਹੁਤ ਦਿਲਚਸਪ ਹਨ । ਪੱਟੀ ਨੇ ਆਪਣੇ ਆਦਿ ਤੋਂ ਲੈ ਕੇ ਅੱਜ ਤਕ ਬੜੇ ਉਤਰਾ-ਚੜ੍ਹਾਅ ਵੇਖੇ ਹਨ, ਮੁਗ਼ਲਾਂ ਪਠਾਣਾਂ ਦਾ 800 ਸਾਲ ਤੋਂ ਵੱਧ ਕਰੜਾ ਸ਼ਾਸਨ ਵੀ ਵੇਖਿਆ ਹੈ । ਇਹ ਪੁਸਤਕ ਪੱਟੀ ਸ਼ਹਿਰ ਦਾ ਸਾਰਾ ਕਦੀਮੀ ਇਤਿਹਾਸ ਪ੍ਰਾਥਮਿਕ ਸਰੋਤਾਂ ਦੇ ਆਧਾਰ ’ਤੇ ਪੇਸ਼ ਕਰਦੀ ਹੈ, ਇਥੋਂ ਦੀਆਂ ਪ੍ਰਸਿੱਧ ਹਸਤੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਅਤੇ ਲੇਖਕ ਦੀਆਂ ਸ਼ਹਿਰ ਨਾਲ ਜੁੜੀਆਂ ਯਾਦਾਂ ਨੂੰ ਵੀ ਸੰਭਾਲਦੀ ਹੈ ।