‘ਦਿਲਗੀਰੀਆਂ’ ਨਜ਼ਮ ਦੇ ਸਵਾ ਸੌ ਸ਼ਿਅਰਾਂ ਵਿਚ ਫ਼ਲਸਫ਼ੇ ਦੀ ਮਾਅਰਫ਼ਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਦਿਲਗੀਰੀਆਂ’ ਤੋਂ ਇਲਾਵਾ ਇਸ ਵਿਚ ਤਕਰੀਬਨ ਦੋ-ਦੋ ਦਰਜਨ ਪੰਜਾਬੀ ਅਤੇ ਉਰਦੂ ਦੀਆਂ ਨਜ਼ਮਾਂ/ਗ਼ਜ਼ਲਾਂ ਹਨ । ਕਵੀ ਨੇ ਆਪਣੇ ਕਲਾਮ ਨੂੰ ਗ਼ਜ਼ਲ, ਨਜ਼ਮ, ਗੀਤ ਦੀ ਜ਼ਦ ਵਿਚ ਨਹੀਂ ਬੰਨ੍ਹਿਆ, ਸਗੋਂ ਆਪਣੇ ਜਜ਼ਬਾਤ ਪੇਸ਼ ਕੀਤੇ ਹਨ । ਇਹ ਕਲਾਮ 1992 ਤੋਂ 1997 ਤੱਕ ਦੀ ਪੇਸ਼ਕਾਰੀ ਹੈ।