ਜੀਵਨ ਸਫ਼ਰ ਦੌਰਾਨ ਲੇਖਕ ਦੇ ਹਿਰਦੇ ਅੰਦਰ ਜੋ ਖਿਆਲ, ਵਲਵਲੇ ਸਫੁਰ ਹੋਏ, ਉਨ੍ਹਾਂ ਨੂੰ ਸ਼ਾਬਦਿਕ ਚੋਲਾ ਪਹਿਨਾ ਕੇ ਪਾਠਕਾਂ ਦੇ ਰੂ-ਬ-ਰੂ ਇਸ ਕਾਵਿ ਪੁਸਤਕ ਰਾਹੀ ਪੇਸ਼ ਕੀਤਾ ਹੈ । ਇਸ ਦੇ ਵਿਸ਼ੇ ਅਤੇ ਰੂਪ ਦੋਹਾਂ ਪੱਖਾਂ ਤੋਂ ਸਮੇਂ ਦੇ ਹਾਣ ਦੀ ਕਵਿਤਾ ਹੈ । ਇਸ ਦੀ ਬੋਲੀ ਸਰਲ ਸਾਦੀ ਤੇ ਸ਼ੈਲੀ ਸੰਖੇਪ ਅਤੇ ਸਪਸ਼ਟ ਹੈ । ਇਸ ਦੀ ਸ਼ਬਦਾਵਲੀ ਤੇ ਗੁਰਮਤਿ ਕਾਵਿ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ ।