ਇਸ ਪੁਸਤਕ ਅੰਦਰ ਗਿਆਨੀ ਗੁਰਵਿੰਦਰ ਸਿੰਘ ਜੀ ਕੋਮਲ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਪਰਉਪਕਾਰੀ ਜੀਵਨ ਦੇ ਨੇੜਿਓਂ ਦੇਖੇ ਗੁਣਾਂ ਨੂੰ ਲਿਖਤ ਰੂਪ ਦਿੱਤਾ ਹੈ। ਮਸਕੀਨ ਜੀ ਦੀ ਸ਼ੈਲੀ ਬਹੁਤ ਪਿਆਰੀ ਹੈ। ਕਥਾ ਸੁਣਨ ਸਮੇਂ ਮਨ ਅੰਦਰ ਹੋਰ ਅੱਗੇ ਜਾਣਨ ਦੀ ਜਗਿਆਸਾ ਬਣੀ ਰਹਿੰਦੀ ਹੈ। ਇਹ ਪੁਸਤਕ ਇਕ ਜੀਵਨੀ ਨਹੀਂ ਹੈ ਸਗੋਂ ਮਸਕੀਨ ਜੀ ਦੇ ਜੀਵਨ ਅੰਦਰ ਪ੍ਰਗਟ ਹੋਏ ਸਤਿਗੁਰੂ ਜੀ ਦੇ ਬਖ਼ਸ਼ੇ ਅਨੇਕਾਂ ਗੁਣਾਂ ਦਾ ਕੁਝ ਖੁਲਾਸਾ ਹੈ। ਪ੍ਰੇਮੀ ਸੰਗਤਾਂ ਨੂੰ 'ਗੁਰਮਤਿ ਵਿਦਿਆ ਮਾਰਤੰਡ', 'ਪੰਥ ਰਤਨ' ਗਿਆਨੀ ਸੰਤ ਸਿੰਘ ਜੀ ਮਸਕੀਨ ਬਾਰੇ ਇਸ ਪੁਸਤਕ ਵਿੱਚੋਂ ਬਹੁਤ ਕੁਝ ਨਵਾਂ ਜਾਨਣ ਲਈ ਮਿਲੇਗਾ।