ਇਸ ਕਾਵਿ-ਸੰਗ੍ਰਹਿ ਵਿਚ ਲੇਖਕ ਨੇ ਆਪਣੇ ਪਿੰਡ ਦੇ ਮਾਹੌਲ ਨੂੰ ਯਾਦ ਅਤੇ ਮਹਿਸੂਸ ਕਰਦਿਆਂ , ਪਾਠਕਾਂ ਨਾਲ ਸਾਂਝ ਪੁਆਈ ਹੈ । ਆਪਣੇ ਸਭਿਆਚਾਰ ਦੀ ਕਵੀ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਸਵੀਰ-ਕਸ਼ੀ ਕੀਤੀ ਹੈ , ਜੋ ਸਾਡੀ ਰਹਿਤਲ ਦੀ ਮਹਿਕ ਨਾਲ ਭਰਪੂਰ ਹੈ ।