ਇਸ ਨਾਵਲ ਦਾ ਨਾਇਕ ਭਾਨ ਸਿੰਘ ਰਾਹੀਂ ਦੱਸਿਆ ਹੈ ਇਨਸਾਨ ਪੈਸਾ ਕਮਾਉਣ ਲਈ ਹਰ ਉਹ ਕੰਮ ਕਰ ਜਾਂਦਾ ਹੈ ਜਿਸਦਾ ਨਤੀਜਾ ਉਹਨੂੰ ਪਤਾ ਨਹੀਂ ਹੁੰਦਾ ਹੈ । ਭਾਨ ਸਿੰਘ ਇਕ ਜ਼ਿੰਮੀਦਾਰ ਦੇ ਘਰ ਨੌਂਕਰ ਹੈ ਤੇ ਜ਼ਿੰਮੀਦਾਰ ਦੀ ਕੁੜੀ ਭਾਨ ਸਿੰਘ ਨਾਲ ਵਿਆਹ ਕਰਨਾ ਚਾਹੁੰਦੀ ਹੈ । ਜ਼ਿੰਮੀਦਾਰ ਦੀ ਸ਼ਰਤ ਹੁੰਦੀ ਹੈ ਪਹਿਲਾ ਭਾਨ ਸਿੰਘ ਉਨ੍ਹਾਂ ਦੇ ਬਰਾਬਰ ਦਾ ਹੋਵੇ ਤਾਂ ਜ਼ਿੰਮੀਦਾਰ ਆਪਣੀ ਕੁੜੀ ਦਾ ਸ਼ਾਕ ਭਾਨ ਸਿੰਘ ਨਾਲ ਕਰੇਗਾ । ਅਖੀਰ ਭਾਨ ਸਿੰਘ ਉਹ ਸ਼ਰਤ ਪੂਰੀ ਕਰ ਲੈਂਦਾ ਹੈ, ਸਭ ਕੁਝ ਹਾਸਲ ਕਰ ਲੈਂਦਾ ਹੈ, ਪਰ ਉਸਦੇ ਮਨ ਦਾ ਚੈਨ ਉਡ ਜਾਂਦਾ ਹੈ ।