ਇਹ ਪੁਸਤਕ ਸਵਰਗੀ ਨਾਵਲਕਾਰ ਸ. ਨਾਨਕ ਸਿੰਘ ਦੀ ਸ੍ਵੈ-ਜੀਵਨੀ ਨਾਲ ਸੰਬੰਧਤ ਵਿਭਿੰਨ ਲੇਖਾਂ ਦਾ ਸੰਗ੍ਰ੍ਹਹਿ ਹੈ । ਇਹ ਉਹ ਲੇਖ ਹਨ ਜਿਹੜੇ ਇਸ ਤੋਂ ਪਹਿਲਾਂ ਕਿਤਾਬੀ ਸ਼ਕਲ ਵਿਚ ਪ੍ਰਕਾਸ਼ਿਤ ਨਹੀਂ ਹੋਏ, ਸਗੋਂ ਉਨ੍ਹਾਂ ਦ੍ਵਾਰਾ ਸੰਪਾਦਿਤ ਮਾਸਕ ਪੱਤਰ ‘ਲੋਕ-ਸਾਹਿੱਤ’ ਵਿਚ ਜਨਵਰੀ 1951 ਤੋਂ ਲੈ ਕੇ ਨਵੰਬਰ 1956 ਤਕ ਦੇ ਵੱਖ ਵੱਖ ਅੰਕਾਂ ਵਿਚ ‘ਮੇਰੀ ਜੀਵਨ ਪਟਾਰੀ’ ਸਿਰਲੇਖ ਹੇਠ ਛਪਦੇ ਰਹੇ ਹਨ ।