ਲੇਖਕ ਅਜੀਤ ਸਿੰਘ ਚੰਦਨ ਦੀ ਇਹ ਪੁਸਤਕ 58 ਨਿਬੰਧਾਂ ਦਾ ਸੰਗ੍ਰਹਿ ਹੈ। ਇਹ ਨਿਬੰਧ ਜ਼ਿੰਦਗੀ ਦੇ ਸਾਰੇ ਪੱਖਾਂ ਦਾ ਡੂੰਘਾ ਚਿੰਤਨ ਕਰਦੀ ਹੈ। ਸਾਰੇ ਨਿਬੰਧ ਭਰਪੂਰ ਜਾਣਕਾਰੀ ਨਾਲ ਓਤ-ਪੋਤ ਹਨ। ਇਸ ਪੁਸਤਕ ਦੇ ਲੇਖਾਂ ਵਿੱਚੋਂ ‘ਵਗਦੇ ਪਾਣੀਆਂ ਦੇ ਗੀਤ’ ਲੇਖ, ਪਾਠਕਾਂ ਦੀ ਰੂਹ ਨੂੰ ਹਰਾ-ਭਰਾ ਕਰਨ ਦੇ ਸਮਰੱਥ ਹੈ। ਇਸ ਪੁਸਤਕ ਵਿਚਲਾ ਹਰ ਨਿਬੰਧ ਮਨੁੱਖ ਨੂੰ ਸੋਹਣਾ ਜੀਵਨ ਵਿਉਂਤਣ ਦਾ ਰਾਹ ਦਰਸਾਉਂਦਾ ਹੈ।