47 ਲੇਖਾਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਅੰਦਰਲੀ ਸ਼ਾਂਤ ਮਨ ਦੀ ਸੁੰਦਰਤਾ ਤੇ ਬਾਹਰਲੀ ਵਾਤਾਵਰਣ ਸੁੰਦਰਤਾ ਦਾ ਚੰਗਾ ਸੁਮੇਲ ਪੇਸ਼ ਕੀਤਾ ਹੈ । ਇਹ ਲੇਖ ਤਸੱਲੀ, ਪਰਵਾਸ, ਵਿਸ਼ਵਾਸ, ਖੇੜਾ, ਹੁਲਾਸ ਜਗਾਉਂਦੇ ਹਨ । ਭੈ-ਰਹਿਤ, ਚਿੰਤਾ-ਮੁਕਤ, ਭਰਿਆ-ਭਰਿਆ ਮਾਹੌਲ ਸਿਰਜਦੇ ਹਨ । ਗੁੰਦਵੀ ਸ਼ੈਲੀ ਹੈ – ਕਾਵਿਮਈ, ਲੈਮਈ, ਸੋਹਜਾਤਮਕ ਬਿਆਨ ਹੈ । ਪੇਸ਼ਕਾਰੀ ਵਿਚ ਸੰਜਮ ਹੈ, ਸੰਖੇਪਤਾ ਹੈ । ਇਹ ਲੈਖ ਧਰਤੀ ਦੀ ਵਿਸ਼ਾਲਤਾ, ਬ੍ਰਹਿਮੰਡ ਦੀ ਅਨੰਤਤਾ, ਸਮੁੰਦਰ ਦੀ ਅਥਾਹਤਾ, ਅੰਬਰ ਦੀ ਅਪਹੁੰਚਤਾ, ਹਵਾਵਾਂ ਦੀਆਂ ਅਠਖੇਲੀਆਂ, ਬੱਦਲਾਂ ਦੇ ਨਾਚ, ਵਗਦੇ ਪਾਣੀਆ ਦੇ ਸੰਗੀਤ ਪੈਸ਼ ਕਰਦੇ ਹਨ ।