ਸੋਚ ਦਾ ਸਫ਼ਰ (ਭਾਗ-1)

Soch Da Safar (Part-1)

by: Puran Singh (S.), England


  • ₹ 200.00 (INR)

  • ₹ 170.00 (INR)
  • Hardback
  • ISBN: 81-87526-27-0
  • Edition(s): May-2008 / 1st
  • Pages: 232
  • Availability: In stock
ਸੋਚ ਦਾ ਸਫ਼ਰ ਕਈ ਭਾਗਾਂ ਵਿਚ ਸਿਮਟਣ ਵਾਲੀ ਗਲਪ-ਰਚਨਾ ਹੈ । ਇਹ ਰਚਨਾ ਪੁਸ਼ਪੇਂਦ੍ਰ ਤੇ ਉਸਦੀ ਯੂ. ਕੇ. ਰਹਿੰਦੀ ਸਹੇਲੀ ਸਨੇਹਾ ਵਿਚਕਾਰ ਲਿਖੀਆਂ ਗਈਆਂ ਚਿੱਠੀਆਂ ਦਾ ਸੰਗ੍ਰਹਿ ਹੈ । ਇਨ੍ਹਾਂ ਚਿੱਠੀਆਂ ਵਿਚ ਜਿਨ੍ਹਾਂ ਵਿਸ਼ਿਆਂ ਨੂੰ ਮੋਟੇ ਤੋਰ ’ਤੇ ਚਰਚਾ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਫਲਸਫਾ (ਦਰਸ਼ਨ), ਰਾਜਨੀਤੀ, ਇਤਿਹਾਸ, ਕਲਾ, ਸਾਹਿਤ, ਸੰਗੀਤ, ਸਿੱਖਿਆ, ਸਮਾਜ ਸ਼ਾਸਤਰ, ਧਰਮ ਅਤੇ ਸਾਇੰਸ, ਯਥਾਰਥਵਾਦ, ਰਹੱਸਵਾਦ, ਅਧਿਆਤਮਵਾਦ, ਸੱਚ ਤੇ ਝੂਠ, ਪਰਮਾਤਮਾ ਤੇ ਮੁਕਤੀ, ਸਭਿਅਤਾ ਤੇ ਸਭਿਆਚਾਰ ਆਦਿ ਸ਼ਾਮਲ ਹਨ । ਇਹ ਚਿੱਠੀਆਂ ਜਾਂ ਪੱਤ੍ਰ ਸਾਧਾਰਨ ਨਹੀਂ ਹਨ, ਕਿਉਂਜੁ ਪੁਸ਼ਪੇਦ੍ਰ ਅਤੇ ਸਨੇਹਾ ਇਕ ਦੂਜੀ ਨੂੰ ਪੱਤ੍ਰ ਲਿਖਣ ਤੋਂ ਪਹਿਲਾਂ ਆਪਣੇ ਸਹਿਯੋਗੀਆ ਨਾਲ ਵਿਚਾਰ-ਵਟਾਂਦਰੇ ਵਿਚ ਭਾਗ ਲੈਂਦੀਆਂ ਅਤੇ ਸੰਬੰਧਿਤ ਵਿਸ਼ੇ ਬਾਰੇ ਸਵਾਲ-ਜਵਾਬ ਵੀ ਕਰਦੀਆਂ ਹਨ । ਸੋਚ ਦਾ ਸਫ਼ਰ ਹਕੀਕਤ ਵਿਚ ਜੀਵਨ ਨੂੰ ਸੇਧ ਦੇਣ ਲਈ ਅਤੇ ਮਨੁੱਖ ਦੇ ਮਨ ਅੰਦਰ ਉਸਾਰੂ ਭਾਵਨਾ ਪੈਦਾ ਕਰਨ ਲਈ ਇਕ ਉਪਰਾਲਾ ਹੈ ।

Related Book(s)

Book(s) by same Author