ਇਸ ਨਾਵਲ ਵਿਚ ਨਾਨਕ ਸਿੰਘ ਨੇ ਦੱਸਿਆ ਹੈ ਕਿ ਵਾਸ਼ਨਾਵਾਂ ਆਦਮੀ ਦਾ ਸਭ ਕੁਝ ਖਤਮ ਕਰ ਦਿੰਦੀਆਂ ਹਨ । ਇਸ ਨਾਵਲ ਦਾ ਪਾਤਰ ‘ਪ੍ਰੇਮ’ ਵਾਸ਼ਨਾਵਾਂ ਨਾਲ ਘਿਰਿਆ ਹੁੰਦਾ ਹੈ ਤੇ ‘ਗੁਪਾਲ ਸਿੰਘ’, ਪ੍ਰੇਮ ਦਾ ਦੋਸਤ ਹੈ ਉਸ ਤੋਂ ਵਧ ਲਾਲਚੀ ਤੇ ਪ੍ਰੇਮ ਦਾ ਸਾਰਾ ਕੁਝ ਹੜਪਨਾ ਚਾਹੁੰਦਾ ਹੈ । ਗੁਪਾਲ ਸਿੰਘ ਬੜੀ ਚਤੁਰਾਈ ਨਾਲ ‘ਜਮਨਾ ਬਾਈ’ ਨੂੰ ਪ੍ਰੇਮ ਦੀ ਜ਼ਿੰਦਗੀ ਵਿਚ ਲਿਆਉਂਦਾ ਹੈ ਤੇ ਉਸ ਰਾਹੀਂ ਪ੍ਰੇਮ ਨੂੰ ਬਰਬਾਦ ਕਰਦਾ ਹੈ । ਪ੍ਰੇਮ ਦਾ ਵਿਆਹ ‘ਸ਼ਾਂਤੀ’ ਨਾਲ ਹੁੰਦਾ ਹੈ ਜੋ ਬਹੁਤ ਸੋਹਣੀ ਤੇ ਘਰ ਨੂੰ ਸੰਭਾਲਣ ਵਾਲੀ ਔਰਤ ਹੈ । ਸ਼ਾਂਤੀ ਉਤੇ ਗੁਪਾਲ ਸਿੰਘ ਮਾੜੀ ਨਿਅਤ ਰੱਖਦਾ ਹੈ ਪਰ ਸ਼ਾਂਤੀ ਦਾ ਸੁਭਾਅ ਵੇਖ ਕੇ ਉਸ ਨਾਲ ਧੋਖਾ ਨਹੀਂ ਕਰ ਪਾਉਂਦਾ ।