ਇਸ ਪੁਸਤਕ ਵਿਚ ਸ਼ਾਮਲ 20 ਲੇਖ ਸਿੱਖ ਲਹਿਰ ਦੇ ਪ੍ਰਮੁੱਖ ਪੱਖਾਂ, ਗੁਰਬਾਣੀ ਅਤੇ ਸਿੱਖ ਵਿਚਾਰਧਾਰਾ ਨਾਲ ਸੰਬੰਧਿਤ ਹਨ । ਸਿੱਖ ਲਹਿਰ ਦੀ ਮੂਲ ਭਾਵਨਾ ਨੂੰ ਸਮਝਣ ਲਈ ਲੇਖਕ ਨੇ ਗੁਰਬਾਣੀ ਨੂੰ ਹੀ ਆਧਾਰ ਬਣਾਇਆ ਹੈ ਅਤੇ ਸਮੇਂ-ਸਮੇਂ ਅਕਾਦਮਿਕ ਲੋੜਾਂ ਲਈ ਲਿਖੇ ਇਨ੍ਹਾਂ ਲੇਖਾਂ ਵਿਚ ਗੁਰੂ ਸਾਹਿਬ ਦੁਆਰਾ ਸਿਰਜੇ ਆਦਰਸ਼ ਸਮਾਜ ਦੇ ਆਦਰਸ਼ਕ ਮੁੱਲਾਂ ਦੀ ਵਿਆਖਿਆ ਕਰਨ ਦਾ ਜਤਨ ਕੀਤਾ ਹੈ ।