ਇਸ ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦੀਆਂ ਕੁਝ ਪ੍ਰਮੁੱਖ ਬਾਣੀਆਂ ਬਾਰੇ 9 ਖੋਜ-ਭਰਪੂਰ ਲੇਖ ਸ਼ਾਮਲ ਹਨ । ਗੁਰਬਾਣੀ ਦਾ ਆਧਾਰ ਰਹੱਸਵਾਦੀ ਅਨੁਭਵ ਹੈ ਅਤੇ ਲੇਖਕ ਨੇ ਇਸੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਲੇਖਾਂ ਵਿਚ ਡੂੰਘਾ ਅਧਿਐਨ ਕਰ ਕੇ ਮੁੱਲਵਾਨ ਵਿਚਾਰ ਪੇਸ਼ ਕੀਤੇ ਹਨ । ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਦੇ ਡੂੰਘੇ ਰਹੱਸਾਂ ਨਾਲ ਸਾਂਝ ਪਾਉਣ ਲਈ ਇਹ ਪੁਸਤਕ ਪਾਠਕ ਨੂੰ ਹੁਲਾਰਾ ਦਿੰਦੀ ਹੈ ।