ਇਸ ਪੁਸਤਕ ਵਿਚ ਸਿੱਖ ਦਰਸ਼ਨ, ਗੁਰਮਤਿ ਰਹੱਸਵਾਦ ਅਤੇ ਗੁਰਬਾਣੀ ਵਿਆਖਿਆਕਾਰੀ ਨਾਲ ਸੰਬੰਧਿਤ 16 ਖੋਜ-ਭਰਪੂਰ ਲੇਖ ਸ਼ਾਮਲ ਹਨ । ਲੇਖਕ ਨੇ ਜਿਥੇ ਧਰਮ, ਬ੍ਰਹਮ, ਸ਼ਬਦ-ਗੁਰੂ, ਹੁਕਮ ਅਤੇ ਸਦਾਚਾਰ ਵਰਗੇ ਦਾਰਸ਼ਨਿਕ ਵਿਸ਼ਿਆਂ ਨੂੰ ਭਾਰਤੀ ਦਰਸ਼ਨ ਦੇ ਪ੍ਰਸੰਗ ਵਿਚ ਗੁਰਬਾਣੀ ਅਨੁਸਾਰ ਵਿਆਖਿਆਇਆ ਹੈ, ਉਥੇ ਧਰਮ ਦੇ ਵਿਹਾਰਕ ਸਰੂਪ ਬਾਰੇ ਵੀ ਖੋਜ-ਭਰਪੂਰ ਤੇ ਨਿੱਗਰ ਲੇਖ ਲਿਖੇ ਹਨ । ਨਾਮ-ਸਿਮਰਨ ਤੇ ਸੇਵਾ ਬਾਰੇ ਲੇਖਾਂ ਵਿਚ ਅੱਜ ਦੇ ਤਰਕਵਾਦੀ ਤੇ ਪਦਾਰਥਵਾਦੀ ਯੁਗ ਦੇ ਲੋਕਾਂ ਦਾ ਮਾਰਗ-ਦਰਸ਼ਨ ਕਰਦਿਆਂ ਮਨਾਂ ਵਿਚ ਉੱਠਦੇ ਸੰਸਿਆਂ ਦਾ ਨਿਸਤਾਰਾ ਵੀ ਕੀਤਾ ਗਿਆ ਹੈ । ਕੁਝ ਬਾਣੀਆਂ ਦੀ ਡੂੰਘੀ ਵਿਚਾਰ ਤੋਂ ਇਲਾਵਾ ਗੁਰਬਾਣੀ ਵਿਆਖਿਆਕਾਰੀ ਦੇ ਕੇਂਦਰੀ ਮੁੱਦਿਆਂ ਦੀ ਨਿਸ਼ਾਨਦੇਹੀ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ ।