ਇਸ ਪੁਸਤਕ ਵਿਚ ਸ਼ਾਮਲ 17 ਲੇਖ ਪੰਜਾਬੀ ਸਾਹਿਤ ਦੇ ਚੋਣਵੇਂ ਸ਼ਾਹਕਾਰਾਂ, ਸਾਹਿਤਕ, ਦਾਰਸ਼ਨਿਕ, ਭਾਸ਼ਾਈ ਤੇ ਵਿਦਿਅਕ ਮੁੱਦਿਆਂ ਬਾਰੇ ਵਿਚਾਰ-ਉਤੇਜਕ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ਦਾ ਸਾਹਿਤਕ ਗੌਰਵ ਵੀ ਪ੍ਰਗਟ ਹੁੰਦਾ ਹੈ ਅਤੇ ਦਰਪੇਸ਼ ਚੁਣੌਤੀਆਂ ਦੀ ਵੀ ਟੋਹ ਮਿਲਦੀ ਹੈ । ਇਨ੍ਹਾਂ ਲੇਖਾਂ ਵਿਚ ਪ੍ਰਚੱਲਤ ਵਿਚਾਰਾਂ ਦਾ ਪੁਨਰ-ਕਥਨ ਨਹੀਂ ਕੀਤਾ ਗਿਆ, ਬਲਕਿ ਹਰ ਵਿਸ਼ੇ ਦੀ ਤਹਿ ਤਕ ਜਾ ਕੇ ਤਰਕ-ਸੰਗਤ ਵਿਚਾਰ ਪੇਸ਼ ਕੀਤੇ ਗਏ ਹਨ ।