ਇਸ ਪੁਸਤਕ ਦਾ ਮੂਲ ਮਨੋਰਥ ਭਾਈ ਵੀਰ ਸਿੰਘ ਸਾਹਿਤ ਦੀ ਵੀਹਵੀਂ ਸਦੀ ਵਿਚ ਕੀ ਸਾਰਥਿਕਤਾ, ਉਚਿੱਤਤਾ, ਪ੍ਰਸੰਗਿਕਤਾ ’ਤੇ ਇਤਿਹਾਸਕ ਭੂਮਿਕਾ ਬਣਦੀ ਹੈ, ਨੂੰ ਸਮਝਣ ਲਈ, ਉਨ੍ਹਾਂ ਦੀ ਸਿਰਜਣਾਤਮਕਤਾ, ਰਚਨਾਵਾਂ ਦੇ ਸਿਰਜਣ-ਕਾਲ ਦੀ ਭਾਵਨਾ ਨੂੰ ਸਮਝਣ ਲਈ “ਭਾਈ ਵੀਰ ਸਿੰਘ : ਸਾਹਿਤ ਚਿੰਤਨ” ਦੀ ਰਚਨਾ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਬੁਨਿਆਦੀ ਸਰੋਕਾਰਾਂ ਤੇ ਵਿਹਾਰਾਂ ਨੂੰ ਸਮਝਿਆ ਜਾ ਸਕੇ ਜੋ ਵੀਹਵੀਂ ਸਦੀ ਦੇ ਚਿੰਤਨ ਨੂੰ ਪ੍ਰਭਾਵਿਤ ਕਰਦੇ ਰਹੇ ਹਨ । ਇਸ ਪੁਸਤਕ ਵਿਚ ਨਵੀਂ ਪੀੜ੍ਹੀ ਦੇ ਵਿਦਵਾਨਾਂ ਨੇ ਨਵੀਂ ਦ੍ਰਿਸ਼ਟੀ ਤੇ ਨਵੇਂ ਪਰਿਪੇਖਾਂ ਤੋਂ ਭਾਈ ਸਾਹਿਤ ਦੀ ਰਚਨਾ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ।