ਟੀਵੀ ਅਤੇ ਪੰਜਾਬੀ ਰੰਗਮੰਚ : ਬਹੁਪੱਖੀ ਅਧਿਐਨ

Tv Ate Punjabi Rangmanch : Bahupakhi Adhian

by: Kamlesh Uppal (Dr.)


  • ₹ 160.00 (INR)

  • ₹ 144.00 (INR)
  • Hardback
  • ISBN: 81-7380-802-3
  • Edition(s): reprint Jan-2002
  • Pages: 168
  • Availability: In stock
ਇਹ ਪੁਸਤਕ “ਟੀਵੀ ਅਤੇ ਪੰਜਾਬੀ ਰੰਗਮੰਚ : ਬਹੁਪੱਖੀ ਅਧਿਐਨ” ਥੀਏਟਰ ਅਤੇ ਟੈਲੀਵਿਯਨ ਵਿਭਾਗ ਵੱਲੋਂ ਮਾਰਚ ਤੇ ਅਕਤੂਬਰ 1995 ਅਤੇ ਅਕਤੂਬਰ 1999 ਵਿਚ ਅੰਦਰੇਟਾ ਵਿਖੇ ਆਯੋਜਿਤ ਕੀਤੇ ਸੈਮੀਨਾਰਾਂ ਵਿਚ ਪੜ੍ਹੇ ਗਏ ਖੋਜ-ਪੱਤਰਾਂ ਦਾ ਸੰਗ੍ਰਹਿ ਹੈ । ਇਹ ਪੁਸਤਕ ‘ਟੀਵੀ ਅਤੇ ਪੰਜਾਬੀ ਰੰਗਮੰਚ : ਬਹੁਪੱਖੀ ਅਧਿਐਨ’ ਪੁਸਤਕ ਦੇ ਤਿੰਨ ਭਾਗ ਕੀਤੇ ਗਏ ਹਨ । ਪਹਿਲਾ ਭਾਗ ‘ਪੰਜਾਬੀ ਥੀਏਟਰ : ਵਿਕਾਸ ਕੀਤੇ ਮਸਲੇ’ ਵਿਚ ਪੰਜਾਬੀ ਥੀਏਟਰ ਦੇ ਇਤਿਹਾਸ, ਵਿਕਾਸ ਅਤੇ 21ਵੀਂ ਸਦੀ ਵਿਚ ਪੰਜਾਬੀ ਨਾਟਕ ਲਈ ਚੁਣੌਤੀਆਂ ਆਦਿ ਬਾਰੇ ਭਰਪੂਰ ਰੌਸ਼ਨੀ ਪਾਈ ਹੈ । ਪੁਸਤਕ ਦੇ ਦੂਜੇ ਭਾਗ ਵਿਚ ‘ਰੰਗਮੰਚ : ਸੰਚਾਰ ਅਤੇ ਪ੍ਰਸਤੁਤੀ’ ਵਿਚ ਸੰਚਾਰ ਮਾਧਿਅਮ ਦੇ ਰੂਪ ਵਿਚ ਥੀਏਟਰ, ਬਾਲ ਰੰਗਮੰਚ ਦੀ ਸਥਿਤੀ ਅਤੇ ਸੰਭਾਵਨਾਵਾਂ, 21ਵੀਂ ਸਦੀ ਵਿਚ ਪੰਜਾਬੀ ਪੇਸ਼ਾਵਰ ਰੰਗਮੰਚ ਅਤੇ ਫੋਕ ਥੀਏਟਰ ਦੇ ਸੰਚਾਰ ਅਤੇ ਪ੍ਰਸਤੁਤੀ ਵਰਗੇ ਮਸਲਿਆਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ । ਤੀਜੇ ਭਾਵ ਵਿਚ ‘ਟੀਵੀ ਅਤੇ ਥੀਏਟਰ’ ਵਿਚ ਆਧੁਨਿਕ ਸ਼ਕਤੀਸ਼ਾਲੀ ਸੰਚਾਰ ਸਾਧਨਾਂ ਦੇ ਹੁੰਦਿਆਂ ਥੀਏਟਰ ਦੀ ਹੋਂਦ ਬਾਰੇ ਚਰਚਾ ਕਰਨ ਦੇ ਨਾਲ-ਨਾਲ ਸਿਨੇਮਾ, ਟੀਵੀ ਅਤੇ ਥੀਏਟਰ ਦੇ ਅੰਤਰ-ਸੰਬੰਧਾਂ ਬਾਰੇ ਵਿਸਥਾਰਪੂਰਵਕ ਵਰਨਣ ਕੀਤਾ ਗਿਆ ਹੈ । ਇਹ ਪੁਸਤਕ ਟੀਵੀ ਅਤੇ ਥੀਏਟਰ ਨਾਲ ਸੰਬੰਧਿਤ ਵਿਦਿਆਰਥੀਆਂ, ਅਧਿਆਪਕਾਂ, ਖੋਜਾਰਥੀਆਂ ਅਤੇ ਆਲੋਚਕਾਂ ਲਈ ਉਪਯੋਗੀ ਸਿੱਧ ਹੋਵੇਗੀ ।