ਭਾਈ ਵੀਰ ਸਿੰਘ ਸਾਹਿਤ: ਸਮਕਾਲੀ ਦ੍ਰਿਸ਼ਟੀ ਪੁਸਤਕ ਵਿਚ ਵਿਦਵਾਨਾਂ ਨੇ ਭਾਈ ਵੀਰ ਸਿੰਘ ਦੀਆਂ ਸਮਕਾਲੀ ਪ੍ਰਸਥਿਤੀਆਂ ਅਤੇ ਪੂਰਵਕਾਲੀ ਹਾਲਾਤਾਂ ਦੇ ਪ੍ਰਭਾਵ ਦੇ ਅੰਤਰਗਤ, ਉਹਨਾਂ ਦੀ ਸਾਹਿਤ-ਸਾਧਨਾ ਦੇ ਵਿਚਾਰਧਾਰਾਈ ਆਧਾਰਾਂ, ਦਰਸ਼ਨ ਸ਼ਾਸਤਰੀ ਪਰਿਪੇਖਾਂ ਅਤੇ ਸਮਾਜ-ਸਭਿਆਚਾਰਕ ਪ੍ਰਸੰਗਾਂ ਨੂੰ ਵਿਚਾਰ ਅਧੀਨ ਲਿਆਉਂਦੇ ਹੋਏ, ਭਾਈ ਸਾਹਿਬ ਦੀ ਸਹਿਤ ਰਚਨਾ ਦੀ ਸ਼ਾਸਤਰੀ ਵਿਆਕਰਣ ਨੂੰ ਪ੍ਰਸਤੁਤ ਕਰਨ ਲਈ ਬੜੀ ਨੂਤਨ ਵਿਚਾਰ ਚਰਚਾ ਕੀਤੀ ਗਈ ਹੈ।