ਇਸ ਪੁਸਤਕ ਵਿਚ ਲੇਖਕ ਨੇ ਪੰਜਾਬ ਦੇ ਲੋਕ ਤਿਉਹਾਰ ਨੂੰ ਪ੍ਰਾਚੀਨ ਚਿੰਤਨ ਦੇ ਪਿਛੋਕੜ ਨਾਲ ਦ੍ਰਿਸ਼ਟੀਮਾਨ ਕੀਤਾ ਹੈ। ਇਸ ਵਿਚ ਕੁੱਲ ਛੇ ਲੋਕ ਤਿਉਹਾਰਾਂ ਦਾ ਵਰਣਨ ਕੀਤਾ ਗਿਆ ਹੈ। ਇਹ ਲੋਕ ਤਿਉਹਾਰ ਸਾਡੇ ਸਾਂਝੇ ਵਿਰਸੇ ਦੇ ਪ੍ਰਤੀਕ ਹਨ। ਇਹ ਪੁਸਤਕ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਵਿਦਿਆਰਥੀਆਂ ਲਈ ਲਾਹੇਵੰਦ ਹੈ, ਉਥੇ ਸਮਾਜ ਵਿਗਿਆਨ ਦੇ ਵਿਦਿਆਰਥੀ ਵੀ ਇਸ ਤੋਂ ਲਾਭ ਉਠਾ ਸਕਣਗੇ।