ਇਸ ਪੁਸਤਕ ਵਿਚ ਨਾਟਕਕਾਰ ਆਤਮਜੀਤ ਦੇ ਨਾਟਕ ‘ਪੂਰਨ’ ਦਾ ਸ਼ੈਲੀ – ਵਿਗਿਆਨਕ ਅਧਿਐਨ ਕੀਤਾ ਗਿਆ ਹੈ। ਇਸ ਅਧਿਐਨ ਵਿੱਚ ਸ਼ੈਲੀ-ਵਿਗਿਆਨਕ ਤੱਤਾਂ ਸੁਮੇਲਤਾ (Cohesion), ਵਕਰੋਕਤੀ (Deviance), ਅਤੇ ਲੈਅ (Rhythm) ਰਾਹੀਂ ਨਾਟਕ ਦਾ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਗਿਆ ਹੈ। ਨਾਟਕ ਨੂੰ ਛੋਟੀਆਂ-ਛੋਟੀਆਂ ਇਕਾਈਆਂ ਵਿੱਚ ਇਸ ਕਰਕੇ ਤੋੜ ਕੇ ਦੇਖਿਆ ਗਿਆ ਹੈ ਤਾਂ ਕਿ ਉਸਦੇ ਅਰਥਾਂ ਨੂੰ ਗ੍ਰਹਿਣ ਕੀਤਾ ਜਾ ਸਕੇ।