ਇਸ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਨ੍ਹਾਂ 10 ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ, ਜਿਨ੍ਹਾਂ ਵਿਚ ਗੁਰੂ ਸਾਹਿਬ ਨੇ ਭਗਤੀ-ਭਾਵ ਜਾਂ ਪ੍ਰੇਮਾ-ਅਨੁਭਵ ਨੂੰ ਬੜੇ ਕਲਾਮਈ ਢੰਗ ਨਾਲ ਪ੍ਰਗਟਾਇਆ ਹੈ । ਪਰ ਇਸ ਵਿਆਖਿਆ ਦੀ ਨੁਹਾਰ ਉਸ ਵਿਆਖਿਆ ਤੋਂ ਨਿਵੇਕਲੀ ਹੈ, ਜੋ ਸਿੱਖ ਸੰਗਤਿ ਗੁਰਦੁਆਰਿਆਂ ਵਿਚ ਕਥਾਕਾਰਾਂ ਪਾਸੋਂ ਸ੍ਰਵਣ ਕਰਦੀ ਹੈ । ਇਸ ਲੇਖਕ ਦਾ ਮੰਤਵ ਗੁਰਬਾਣੀ ਦੇ ਉੱਦਾਤ ਕਾਵਿ-ਰਸ ਨੂੰ ਸ਼ਰਧਾਲੂ/ਅਸ਼ਰਧਾਲੂ ਹਰ ਤਰ੍ਹਾਂ ਦੇ ਪਾਠਕ ਤਕ ਪਹੁੰਚਾਉਣ ਦਾ ਹੈ ।