ਫ਼ਰੀਦ-ਬਾਣੀ ਦੇ ਰਚਨਾਤਮਕ ਪੈਟਰਨ ਦੇ ਸੰਦਰਭ, ਘੱਟੋ ਘੱਟ ਪੰਜ ਵਿਦਿਆਵਾਂ ਨਾਲ ਸੰਬੰਧਤ ਹਨ । ਇਹ ਵਿਦਿਆਵਾਂ ਹਨ : ਭਾਸ਼ਾ-ਵਿਗਿਆਨ, ਸੰਰਚਨਾਵਾਦ, ਗੈੱਸਟਾਲਟ, ਦਰਸ਼ਨ ਅਤੇ ਗੁਰਬਾਣੀ-ਵਿਆਕਰਨ । ਡਾ. ਗੁਰਚਰਨ ਸਿੰਘ ਦੇ ਨਿਬੰਧਾਂ ਵਿਚ ਤੁਲਨਾਤਮਕ ਸਾਹਿਤ ਦੇ ਵਿਚ ਕੁੱਝ ਬੀਜ ਪਏ ਹਨ । ਉਸ ਨੇ ਤੁਲਨਾਤਮਕ ਜੁਗਤਾਂ ਦਾ ਇਕਾਲਕ ਅਧਿਐਨ ਵੀ ਕੀਤਾ ਹੈ ਅਤੇ ਸਤਿ-ਸਾਹਿਤ ਦੇ ਦੁਕਾਲਕ ਪਾਸਾਰ ਉਪਰ ਵੀ ਝਾਤ ਪਾਈ ਹੈ ।