ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਈ ਸ਼ਬਦਾਵਲੀ ਭਾਰਤ ਦੇ ਵਿਭਿੰਨ ਪ੍ਰਾਂਤਾਂ, ਵਖ-ਵਖ ਚਿੰਤਨ-ਪ੍ਰਣਾਲੀਆਂ, ਭਿੰਨ ਸਾਧਨਾ ਪੱਧਤੀਆਂ ਅਤੇ ਬਹੁਤ ਸਾਰੇ ਧਾਰਮਿਕ ਪੰਥਾਂ ਦੇ ਗ੍ਰੰਥਾਂ ਵਿਚੋਂ ਹੋ ਕੇ ਆਈ ਹੈ। ਇਹ ਸ਼ਬਦਾਵਲੀ ਕਈ ਸਦੀਆਂ ਦੇ ਭਾਰਤੀ ਧਰਮ ਚਿੰਤਨ, ਦਰਸ਼ਨ ਅਤੇ ਸੰਸਕ੍ਰਿਤੀ ਦੇ ਮੂਲ-ਤੱਤ ਆਪਣੇ ਵਿਚ ਲੁਕੋਈ ਬੈਠੀ ਹੈ। ਇਸ ਲਈ ਗੁਰਬਾਣੀ ਨੂੰ ਸਮਝਣ ਵਾਸਤੇ ਇਸ ਦੇ ਕਠਿਨ ਪਦਾਂ ਦੀ ਸੂਝ ਹੋਣੀ ਜ਼ਰੂਰੀ ਹੈ। ਫਲਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਪ੍ਰਯਾਯ ਕੋਸ਼ ਤਿਆਰ ਹੋਏ। ਇਹ ਕੋਸ਼ ਨਾ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਵਿਚ ਸਹਾਇਕ ਹੋਵੇਗਾ, ਬਲਕਿ ਪੰਜਾਬੀ ਸਾਹਿਤ ਨੂੰ ਵੀ ਆਪਣੀ ਅਮੀਰ ਛੋਹ ਦਾ ਆਨੰਦ ਪ੍ਰਦਾਨ ਕਰੇਗਾ।