ਇਸ ਪੁਸਤਕ ਰਾਹੀਂ ਡਾ. ਰਤਨ ਸਿੰਘ ਜੱਗੀ ਅਤੇ ਗੁਰਸ਼ਰਨ ਕੌਰ ਜੱਗੀ ਦੇ ਲਿਖੇ ਛੇ ਖੋਜ ਪੱਤਰਾਂ ਨੂੰ ਪੇਸ਼ ਕੀਤਾ ਗਿਆ ਹੈ । ਇਨ੍ਹਾਂ ਵਿਚੋਂ ਪਹਿਲੇ ਤਿੰਨ ਲੇਖਕ ਨੇ ਗੁਰੂ ਸਾਹਿਬ ਦੀ ਸ਼ਹਾਦਤ, ਭਗਤੀ ਅਤੇ ਵੈਰਾਗ ਨਾਲ ਸੰਬੰਧਿਤ ਹਨ ਅਤੇ ਅਗਲੇ ਤਿੰਨ ਸ਼ਲੋਕ ਮ.੯ ਬਾਰੇ ਖੋਜ ਪੱਤਰ ਹਨ । ਇਸ ਸੰਕਲਨ ਨੂੰ ਅਧਿਕ ਉਪਯੋਗੀ ਬਣਾਉਣ ਲਈ ਲੇਖਕ ਨੇ ਅੰਤ ਵਿਚ ਸ਼ਬਦਾਂ ਅਤੇ ਸ਼ਲੋਕਾਂ ਦੇ ਪਾਠ ਦੇ ਨਾਲ-ਨਾਲ ਸਰਲ ਅਰਥ ਵੀ ਦੇ ਦਿੱਤੇ ਹਨ, ਤਾਂ ਜੋ ਪਾਠਕਾਂ ਨੂੰ ਗੁਰੂ ਜੀ ਦੀ ਬਾਣੀ ਅਤੇ ਅਰਥ ਇਕ ਥਾਂ ਉਪਲਬਧ ਹੋ ਸਕਣ ।