ਇਹ ਪੁਸਤਕ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ ਭਾਈ ਵੀਰ ਸਿੰਘ (1872-1957) ਦੇ ਸਿਰਜਣਾ ਸੰਸਾਰ ਨਾਲ ਸੰਬੰਧਿਤ ਵਿਭਿੰਨ ਲੇਖਾਂ ਦਾ ਸੰਗ੍ਰਹਿ ਹੈ । ਰਹੱਸਵਾਦੀ ਦ੍ਰਿਸ਼ਟੀਕੋਣ ਵਾਲੇ ਲੇਖਕ ਨੇ ਭਾਈ ਵੀਰ ਸਿੰਘ ਦੀ ਕਾਵਿ-ਉਡਾਰੀ ਦੀਆਂ ਮੰਜ਼ਲਾਂ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਹੈ ਅਤੇ ਉਨ੍ਹਾਂ ਦੀ ਕਵਿਤਾ ਦੇ ਵਿਲੱਖਣ ਸੌਂਦਰਯ ਬੋਧ ਨੂੰ ਵੀ ਉਜਾਗਰ ਕੀਤਾ ਹੈ । ਭਾਈ ਵੀਰ ਸਿੰਘ ਦੇ ਟੀਕੇ ਅਤੇ ਗੁਰੂ ਚਮਤਕਾਰਾਂ ਬਾਰੇ ਲੇਖ ਵੀ ਠੋਸ ਤੇ ਵਿਲੱਖਣ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ । ਭਾਈ ਵੀਰ ਸਿੰਘ ਦੇ ਸਿਰਜਣਾ ਸੰਸਾਰ ਦੇ ਡੂੰਘੇ ਰਹੱਸਾਂ ਨਾਲ ਸਾਂਝ ਪਾਉਣ ਲਈ ਇਹ ਪੁਸਤਕ ਸਹਾਇਤਾ ਕਰਦੀ ਹੈ ।