ਇਸ ਪੁਸਤਕ ਵਿਚ ਗੁਰਬਾਣੀ ਦੇ 9 ਸ਼ਬਦਾਂ ਦੀ ਡੂੰਘੀ ਅਰਥ-ਵਿਆਖਿਆ ਕੀਤੀ ਗਈ ਹੈ ਅਤੇ ਇਨ੍ਹਾਂ ਵਿਚਲੇ ਛੁਪੇ ਡੂੰਘੇ ਅਰਥਾਂ ਨੂੰ ਉਜਾਗਰ ਕਰਨ ਦਾ ਜਤਨ ਕੀਤਾ ਗਿਆ ਹੈ । ਇਨ੍ਹਾਂ ਸ਼ਬਦਾਂ ਦੀ ਵਿਆਖਿਆ ਕਿਸੇ ਕਥਾਵਾਚਕ ਵਾਂਗ ਨਹੀਂ ਕੀਤੀ ਗਈ, ਬਲਕਿ ਇਕ ਭਾਸ਼ਯਕਾਰ ਵਾਂਗ ਕੀਤੀ ਗਈ ਹੈ, ਜੋ ਗੁਰਬਾਣੀ ਦੇ ਰਸੀਆਂ ਲਈ ਨਵੀਨ ਤੇ ਖਿੱਚ ਭਰਪੂਰ ਹੈ । ਇਸ ਵਿਆਖਿਆ ਨੂੰ ਬਾਣੀ ਦਾ ਭਾਸ਼ਯ ਜਾਂ ਪਰਮਾਰਥ ਆਖਣਾ ਜ਼ਿਆਦਾ ਉਚਿਤ ਹੋਵੇਗਾ ।