ਇਸ ਪੁਸਤਕ ਵਿਚ ਪੰਜਾਬੀ ਦੇ ਪ੍ਰਥਮ ਕਵੀ ਤੇ ਸੂਫ਼ੀ ਦਰਵੇਸ਼ ਬਾਬਾ ਫ਼ਰੀਦ ਜੀ (1173-1266) ਦੀ ਬਾਣੀ ਦਾ ਦਾਰਸ਼ਨਿਕ ਤੇ ਸਾਹਿਤਕ ਅਧਿਐਨ ਕਰਨ ਦਾ ਉਪਰਾਲਾ ਕੀਤਾ ਗਿਆ ਹੈ । ਅਕਾਦਮਿਕ ਲੋੜਾਂ ਮੁਤਾਬਿਕ ਲਿਖੇ ਇਨ੍ਹਾਂ ਲੇਖਾਂ ਵਿਚ ਲੇਖਕ ਨੇ ਮੂਲ-ਪਾਠ ਦਾ ਸੂਖਮ ਦ੍ਰਿਸ਼ਟੀ ਨਾਲ ਵਿਵੇਚਨ ਕਰ ਕੇ ਦੁਰਲੱਭ ਰੂਹਾਨੀ ਲੱਭਤਾਂ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ । ਬਾਬਾ ਫ਼ਰੀਦ ਜੀ ਦੀ ਵਿਚਾਰਧਾਰਾ, ਕਾਵਿ-ਕਲਾ ਅਤੇ ਸਮਾਜਿਕ/ਸੱਭਿਆਚਾਰਕ ਦੇਣ ਬਾਰੇ ਇਹ ਪੁਸਤਕ ਨਿੱਗਰ ਤੇ ਮੌਲਿਕ ਵਿਚਾਰਾਂ ਨਾਲ ਭਰਪੂਰ ਜਾਣਕਾਰੀ ਮੁਹੱਈਆਂ ਕਰਵਾਉਂਦੀ ਹੈ ।