ਇਹ ਕਿਤਾਬ ਵਿਦਵਾਨ-ਖੋਜੀ ਦੀ ‘ਸੇਖ ਫਰੀਦ’ ਬਾਰੇ ਪਿਛਲੇ 60 ਸਾਲਾਂ ਦੀ ਲਗਾਤਾਰ ਕੀਤੀ ਖੋਜ ਦਾ ਨਿਚੋੜ ਹੈ । ਇਸ ਕਿਤਾਬ ਨਾਲ ਇਸ ਸਵਾਲ ਦਾ ਹਮੇਸ਼ਾ ਲਈ ਭੋਗ ਪੈ ਜਾਵੇਗਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚਲੀ ‘ਸੇਖ ਫਰੀਦ’ ਦੀ ਬਾਣੀ ਕਿਸ ਬਜ਼ੁਰਗ ਦੀ ਰਚਨਾ ਹੈ । ਇਸ ਕਿਤਾਬ ਵਿਚ ਬਾਬਾ ਫਰੀਦ ਸ਼ਕਰਗੰਜ ਬਾਰੇ ਪਾਏ ਗਏ ਅਨੇਕ ਭੁਲੇਖਿਆਂ ਨੂੰ ਸੋਧ ਦਿੱਤਾ ਗਿਆ ਹੈ ਤੇ ਬਾਬਾ ਜੀ ਦਾ ਜੀਵਨ ਫ਼ਵਾਇਦੁਲ-ਫ਼ੁਆਦ, ਖ਼ੈਰੁਲ ਮਜਾਲਿਸ ਤੇ ਸਿਅਰੁਲ-ਔਲੀਆ ਵਰਗੀਆਂ ਪ੍ਰਮਾਣਿਕ ਫ਼ਾਰਸੀ ਕਿਤਾਬਾਂ ਦੇ ਆਧਾਰ ਉੱਤੇ ਉਸਾਰਿਆ ਗਿਆ ਹੈ । ਭਾਰਤ, ਪਾਕਿਸਤਾਨ, ਇੰਗਲਿਸਤਾਨ ਤੇ ਅਮਰੀਕਾ ਦੇ ਚੋਟੀ ਦੇ ਵਿਦਵਾਨਾਂ ਨਾਲ ਵਿਚਾਰ – ਵਟਾਂਦਰੇ ਤੇ ਦੁਰਲੱਭ ਛਪੇ ਹੋਏ ਫ਼ਾਰਸੀ ਗ੍ਰੰਥਾਂ ਤੇ ਹੱਥ-ਲਿਖਤਾਂ ਅਤੇ ਪੰਜਾਬੀ ਦੇ ਖਰੜਿਆਂ ਵਿੱਚੋਂ ਪ੍ਰਾਪਤ ਹੋਏ ਗਿਆਨ ਨੇ ਇਸ ਪੁਸਤਕ ਨੂੰ ਬਾਬਾ ਫਰੀਦ ਦਾ ਮਹਾਨ ਕੋਸ਼ ਬਣਾ ਦਿੱਤਾ ਹੈ ।