ਪ੍ਰੋ: ਪ੍ਰੀਤਮ ਸਿੰਘ (B. 11.1.1918 – D. 25.10.2008) ਤਕਰੀਬਨ 40 ਸਾਲ ਦੇ ਅਧਿਐਨ ਤੇ ਖੋਜ – ਕਾਰਜ ਉਪਰੰਤ, ਗੁਰੂ ਨਾਨਕ ਅਧੀਐਨ ਦੇ ਮੁਖੀ ਦੀ ਪਦਵੀ ਤੋਂ 1980 ਵਿਚ ਸੇਵਾ-ਮੁਕਤ ਹੋਏ ਸਨ । ਸੇਵਾ-ਮੁਕਤੀ ਤੋਂ ਬਾਅਦ ਵੀ ਆਪ ਜੀ ਆਪਣੇ ਆਖ਼ਰੀ ਸਾਹਾਂ ਤਕ ਖੋਜ ਤੇ ਸਾਹਿਤ-ਰਚਨਾ ਵਿਚ ਲੀਨ ਰਹੇ । ਇਨ੍ਹਾਂ ਦੀਆਂ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਰੀਬ 50 ਰਚਨਾਵਾਂ ਨੇ ਇਨ੍ਹਾਂ ਨੂੰ ਦੇਸ੦ਬਦੇਸ ਤੋਂ ਆਦਰਯੋਗ ਮਾਨਤਾ ਦਿਵਾਈ । ਭਾਰਤ ਦੇ ਰਾਸ਼ਟਰਪਤੀ ਨੇ 2002 ਵਿਚ ਸੱਮਾਨ-ਪੱਤਰ ਨਾਲ ਨਿਵਾਜ ਕੇ ਉਮਰ ਭਰ ਲਈ ਪੈਨਸ਼ਨ ਜਾਰੀ ਕੀਤੀ । ਭਾਰਤੀ ਸਾਹਿੱਤ ਅਕਾਡਮੀ, ਨਵੀਂ ਦਿੱਲੀ ਨੇ ਇਨ੍ਹਾਂ ਨੂੰ 1998 ਵਿਚ ਸਨਮਾਨਿਆ । ਕੈਲੇਫੋਰਨੀਆ (ਯੂ.ਐੱਸ.ਏ.) ਦੀ ਸੈਨ ਹੋਜ਼ੇ ਸਟੇਟ ਯੈਨੀਵਰਸਿਟੀ ਨੇ ਆਪ ਨੂੰ 2003 ਵਿਚ ਮਾਨਅਰਥ ਪ੍ਰੋਫੈਸਰੀ ਦੀ ਪਦਵੀ ਪ੍ਰਦਾਨ ਕੀਤੀ । ਹਿੰਦੀ ਸਾਹਿੱਤਮਹੋਪਾਧਾਯ ਦੀ ਮਾਨਅਰਥ ਡਿਗਰੀ ਨਾਲ ਸਤਿਕਾਰਿਆ । ਆਪ ਦੀਆਂ ਬੱਚਿਆਂ ਲਈ ਲਿਖੀਆਂ ਕਿਤਾਬਾਂ ਵਿਚੋਂ ਕਈਆਂ ਨੂੰ ਨੈਸ਼ਨਲ ਬੁਕ ਟ੍ਰਸਟ, ਨਵੀਂ ਦਿੱਲੀ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦਿਤ ਕਰਵਾ ਕੇ ਛਾਪਿਆ ਹੈ । ਆਪ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਸਨ ।