ਪ੍ਰੋ: ਪ੍ਰੀਤਮ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਥਵਾ ਪੰਜਾਬੀਅਤ ਦੇ ਕਾਜ਼ ਦੇ ਲੇਖੇ ਲਾਈ ਹੈ । ਪੰਜਾਬ ਦੇ ਪ੍ਰਚਾਰ-ਪ੍ਰਸਾਰ ਲਈ ਵੱਖ – ਵੱਖ ਰੂਪਾਂ ਵਿਚ ਉਨ੍ਹਾਂ ਨੇ ਛੇ ਤੋਂ ਵੱਧ ਦਹਾਕਿਆਂ ਦੇ ਸਮੇ ਦੌਰਾਨ ਏਨਾ ਕੁਝ ਕੀਤਾ ਹੈ ਕਿ ਹੁਣ ਉਹ ਇਕ ਤਰ੍ਹਾਂ ਪੰਜਾਬੀ ਦੇ ਹੀ ਸਮਾਨਾਰਥਕ ਬਣ ਗਏ ਸਨ । ਇਸ ਪੁਸਤਕ ਵਿਚ ਪ੍ਰੋ: ਪ੍ਰੀਤਮ ਸਿੰਘ ਦੀ ਸ਼ਖ਼ਸਿਅਤ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਭਿੰਨ-ਭਿੰਨ ਵਿਸ਼ਿਆਂ ਦੇ ਮਾਹਿਰ ਵਿਦਵਾਨਾਂ ਨੇ ਆਪਣੇ ਲੇਖ ਪ੍ਰਸਤੁਤ ਕੀਤੇ ਹਨ । ਇਸ ਸੰਪਾਦਨ-ਸੰਕਲਨ ਵਿਚ ਉਨ੍ਹਾਂ ਲੇਖਕਾਂ ਦੇ ਲੇਖ ਸ਼ਾਮਲ ਹਨ, ਜੋ ਉਨ੍ਹਾਂ ਦੀ ਪੀੜੀ ਨਾਲ ਸੰਬੰਧਿਤ ਹਨ ਤੇ ਕੁਝ ਤਾਂ ਉਨ੍ਹਾਂ ਦੀ ਉਮਰ ਨਾਲੋਂ ਵੀ ਵਡੇਰੇ ਹਨ ।