ਪ੍ਰੋ. ਪਿਆਰਾ ਸਿੰਘ ਪਦਮ ਆਪਣੇ ਆਪ ਵਿਚ ਪੂਰਨ ਸੰਸਥਾ ਸਨ, ਜਿਨ੍ਹਾਂ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸੰਸਕ੍ਰਿਤੀ ਦੀਆਂ ਖਿੱਲਰੀਆਂ-ਪੁੱਲਰੀਆਂ ਤੰਦਾਂ ਨੂੰ ਜੋੜਨ ਦਾ ਅਤਿ ਮੁਸ਼ਕਲ ਕੰਮ ਪ੍ਰਬੀਨਤਾ ਸਹਿਤ ਨਿਭਾਇਆ । ਐਸੀ ਸਰਬਾਂਗੀ ਸ਼ਖਸੀਅਤ ਨੂੰ ਨਤ-ਮਸਤਕ ਹੋਣ ਲਈ ਇਹ ਸਿਮਰਤੀ ਗ੍ਰੰਥ ਤਿਆਰ ਕੀਤਾ ਗਿਆ ਹੈ, ਜਿਸ ਵਿਚ ਵਿਦਵਾਨ ਲੇਖਕਾਂ ਨੇ ਉਨ੍ਹਾਂ ਦੇ ਕੀਤੇ ਕੰਮ ਦਾ ਮੁਲੰਕਣ ਕੀਤਾ ਹੈ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ ਹੈ ।