‘ਛੋਟਾ ਮੇਲ’, ਮੀਣਾ ਸੰਪ੍ਰਦਾਇ ਦਾ ਦੂਜਾ ਨਾਂ ਹੈ । ਇਹ ਸੰਪ੍ਰਦਾਇ ‘ਗੁਰੂ ਅਰਜਨ ਦੇਵ ਜੀ’ ਦੇ ਵੱਡੇ ਭਰਾਤਾ ਸੋਢੀ ਪਿਰਥੀ ਚੰਦ ਨੇ ਕਾਇਮ ਕੀਤੀ ਤੇ ਤਕਰੀਬਨ ਦੋ ਸਦੀਆਂ ਦੀ ਹੋਂਦ ਦੇ ਬਾਅਦ ਖ਼ਤਮ ਹੋ ਗਈ । ਇਸ ਦੌਰਾਨ, ਇਸ ਸੰਪ੍ਰਦਾਇ ਦੇ ਗੱਦੀਦਾਰਾਂ ਤੇ ਸ਼ਰਧਾਲੂ ਕਵੀਆਂ ਨੇ ਢੇਰ ਸਾਰਾ ਸਾਹਿੱਤ ਰਚਿਆ, ਜੋ ਕਾਫੀ ਹੱਦ ਤਕ ਅਣਗੌਲਿਆ ਰਿਹਾ ਹੈ । ਇਸ ਪੁਸਤਕ ਦੇ ਸੰਪਾਦਕਾਂ ਨੇ ਥਾਂ ਥਾਂ ਤੋਂ ਇਸ ਸੰਪ੍ਰਦਾਇ ਦਾ ਸਾਹਿੱਤ ਇਕੱਠਾ ਕੀਤਾ ਹੈ । ਇਸ ਵਿਚ ਛੋਟੇ ਮੇਲ ਦਾ ਜਨਮ, ਵਿਕਾਸ ਤੇ ਇਸ ਦੇ ਉੱਘੇ ਸਾਹਿੱਤਕਾਰਾਂ, ਜਿਵੇਂ ਸੋਢੀ ਪਿਰਥੀ ਚੰਦ, ਸੋਢੀ ਮਿਹਰਵਾਨ, ਸੋਢੀ ਹਰਿ ਜੀ, ਕੇਸ਼ੋਦਾਸ, ਕੁਸ਼ਲ ਦਾਸ, ਭਾਈ ਦਰਬਾਰੀ, ਹਰੀਆ ਜੀ ਤੇ ਬਾਬਾ ਰਾਮ ਦਾਸ ਦੇ ਜੀਵਨ ਅਤੇ ਉਨ੍ਹਾਂ ਦੀਆਂ ਹੁਣ ਤਕ ਪ੍ਰਾਪਤ ਰਚਨਾਵਾਂ ਦਾ ਸਰਵੇਖਣ ਹੈ ।