ਇਸ ਖੋਜ ਭਰਪੂਰ ਪੁਸਤਕ ਵਿਚ ਵਿਦਵਾਨ ਲੇਖਕਾ ਨੇ ਭਾਸ਼ਾ ਵਿਗਿਆਨ, ਸਾਹਿੱਤ ਵਿਗਿਆਨ, ਪੰਜਾਬੀ ਸਾਹਿੱਤ ਦੇ ਵਿਭਿੰਨ ਰੂਪਾਕਾਰਾਂ, ਸਾਹਿੱਤ ਦੀ ਇਤਿਹਾਸਕਾਰੀ, ਲੋਕਧਾਰਾ ਅਤੇ ਲੋਕ ਸਾਹਿੱਤ, ਸਭਿਆਚਾਰ ਵਿਗਿਆਨ ਤੇ ਪੰਜਾਬੀ ਸਭਿਆਚਾਰ, ਖੋਜ-ਵਿਧੀ ਵਿਗਿਆਨ ਅਤੇ ਪੰਜਾਬੀ ਵਿਚ ਖੋਜ ਦੀ ਸਥਿਤੀ, ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ, ਵਾਰਾਂ ਅਤੇ ਜੰਗਨਾਮੇ, ਪੰਜਾਬੀ ਨਾਟਕ ਤੇ ਇਕਾਂਗੀ, ਗਲਪ, ਆਧੁਨਿਕ ਕਾਵਿ, ਵਾਰਤਕ, ਆਲੋਚਨਾ ਅਤੇ ਵਿਹਾਰਕ ਆਲੋਚਨਾ ਆਦਿਕ ਵਿਸ਼ਿਆਂ ਬਾਰੇ ਪ੍ਰਾਪਤ ਸਾਮੱਗਰੀ ਦਾ ਸੁਯੋਗ ਲੇਖਣ ਕਰਕੇ ਪੰਜਾਬੀ ਸਾਹਿੱਤ ਦੇ ਵਿਦਿਆਰਥੀਆਂ ਦਾ ਦਿਸ਼ਾ-ਨਿਰਦੇਸ਼ਨ ਕੀਤਾ ਹੈ ।