ਹੱਥਲੀ ਪੁਸਤਕ ਦਾ ਪਹਿਲਾ ਨਾਮ ‘ਨਾਮ ਦਰਸ਼ਨ’ ਰੱਖਿਆ ਗਿਆ ਸੀ । ‘ਗਰਮਤਿ ਨਾਮ-ਦਰਸ਼ਨ’ ਪੁਸਤਕ ਨਾਮ ਸਿਮਰਨ ਦੀ ਸਰਬ ਪੱਖੀ ਜਾਣ-ਪਛਾਣ ਅਥਵਾ ‘ਮਹਾਂ ਪੁਰਖਨ ਇਉ ਕਹਿਆ’ ਵਾਲੇ ਪ੍ਰੇਰਨਾਤਮਿਕ ਭਾਵਾਂ ਨਾਲ ਭਰਪੂਰ ਹੈ । ਇਕੋ ਵਿਸ਼ੇ ਉਤੇ ੫੫ ਪ੍ਰਕਰਣ ਲਿਖਣੇ ਕੋਈ ਸਾਧਾਰਨ ਗਲ ਨਹੀਂ, ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੈ । ਆਦਿ ਤੋਂ ਅੰਤ ਤਕ ਕੇਵਲ ਨਾਲ ਦੀਆਂ ਸਿਫਤਾਂ ਦੇ ਸੋਹਿਲੇ ਗਾਉਣੇ ਕਿਸੇ ਵਿਰਲੇ ਮਨੁੱਖ ਦੇ ਹਿੱਸੇ ਆਉਂਦੇ ਹਨ । ਇਹ ਪੁਸਤਕ ਨਾਮ-ਦਰਸ਼ਨ ਦੀਆਂ ਪਿਆਸੀਆਂ ਆਤਮਾਵਾਂ ਲਈ ਇਕ ਅਦੁੱਤੀ ਤੋਹਫਾ ਹੈ । ਨੌਜਵਾਨ ਸ਼੍ਰੇਣੀ ਨੂੰ ਗੁਰਬਾਣੀ ਦੇ ਚਾਨਣ ਵਿਚ ਸਤਿਸੰਗਤ ਕਰਨ ਅਤੇ ਨਾਮ ਜਪਣ ਲਈ ਪ੍ਰੇਰਨਾ ਦੇਣੀ ਸਹੀ ਅਰਥਾਂ ਵਿਚ ਨਿਗਰ ਪ੍ਰਚਾਰ ਹੈ ।