ਅੰਮ੍ਰਿਤ ਕੀ ਹੈ? ਕਿਥੇ ਹੈ? ਕਿਵੇਂ ਪ੍ਰਾਪਤ ਹੁੰਦਾ ਹੈ? ਇਤਾਦਿ ਪ੍ਰਸ਼ਨਾਂ ਦੇ ਉਤਰ ‘ਅੰਮ੍ਰਿਤ ਫਿਲਾਸਫੀ’ ਪੁਸਤਕ ਅੰਦਰ ਦਰਜ ਹਨ । ‘ਅੰਮ੍ਰਿਤ’ ਦਾ ਸਿਧਾਂਤ ਇਹ ਹੈ ਕਿ ਅੰਮ੍ਰਿਤ ਪਰਮੇਸ਼ਰ ਦਾ ਨਾਮ ਹੈ । ਨਾਮ-ਦੀਖਿਆ ਲਏ ਬਿਨਾ ਕੋਈ ਜੀਵ ਵੀ ਸਿੱਖ ਨਹੀਂ ਬਣ ਸਕਦਾ । ਜੇ ਕੇਸ ਰਖੇ ਹੋਏ ਹੋਣ ਅਤੇ ਅੰਮ੍ਰਿਤ ਨਾ ਛਕਿਆ ਹੋਵੇ ਤਾਂ ਉਹ ‘ਭੇਖੀ ਮੂਰਖ ਸਿਖ’ ਦੇ ਦਾਇਰੇ ਵਿੱਚ ਆ ਜਾਂਦਾ ਹੈ । ‘ਖੰਡੇ ਦਾ ਅੰਮ੍ਰਿਤ’ ਨਾਮ-ਅੰਮ੍ਰਿਤ ਨਾਲੋਂ ਵੱਖਰਾ ਨਹੀਂ, ਨਾਮ ਤੋਂ ਬਿਨਾਂ ‘ਅੰਮ੍ਰਿਤ’ ਤਿਆਰ ਹੀ ਨਹੀਂ ਹੋ ਸਕਦਾ । ‘ਅੰਮ੍ਰਿਤ ਫਿਲਾਸਫੀ’ ਗੁਰਸਿਖਾਂ ਲਈ ਇਕ ਅਮੋਲਕ ਖ਼ਜ਼ਾਨਾ ਹੈ ।