‘ਚੰਡੀ ਦੀ ਵਾਰ’ ਸ੍ਰੀ ਦਸਮ ਗ੍ਰੰਥ ਜੀ ਦੀ ਰਚਨਾ ਵਿਚ ਦਰਜ ਹੈ । ਇਸ ਦਾ ਮੁਖ ਮੰਗਲ ਪ੍ਰਿਥਮ ਭਗੌਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਇ ਸਿੱਖ ਧਰਮ ਦੀ ਅਰਦਾਸਿ ਦਾ ਪ੍ਰਮਾਣਿਕ ਅੰਗ ਹੈ ਜਿਸ ਦਾ ਪਠਨ-ਪਾਠਨ ਦੇਸ ਪ੍ਰਦੇਸਾਂ ਵਿੱਚ ਰਹਿੰਦੇ ਸਮੂਹ ਗੁਰਸਿੱਖ ਕਰਦੇ ਹੋਏ ਮਨ ਬਾਂਛਤ ਫਲ ਪ੍ਰਾਪਤ ਕਰਦੇ ਹਨ । ਇਸ ਪੁਸਤਕ ਵਿਚ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚੋਂ ਸਫਲ ਹੋਣ ਲਈ ਸਰਬ ਪੱਖੀ ਸਮਗ੍ਰੀ ਉਪਲਬਧ ਕਰਾਈ ਗਈ ਹੈ । ਹਾਂ, ਵਧੇਰੇ ਵਿਆਖਿਆ ਦੇ ਚਾਹਵਾਨ ਪਾਠਕ ਇਸੇ ਕਲਮ ਤੋਂ ਲਿਖੀ ਪੁਸਤਕ ‘ਸ੍ਰੀ ਦਸਮ ਗ੍ਰੰਥ ਦਰਪਣ’ ਦਾ ਅਧਿਐਨ ਕਰਕੇ ਖੋਜ ਖੇਤਰ ਵਿੱਚ ਯੋਗਦਾਨ ਪਾ ਸਕਦੇ ਹਨ । ਇਹ ਪੁਸਤਕ ਵਿਦਿਆਰਥੀਆਂ ਲਈ ਇਕ ਬੀਰ-ਰਸੀ ਤੋਹਫਾ ਹੈ ।